Friday, May 25, 2012

अपना घर

बहू की कही गई बातों के कारण वह सारी रात सो नहीं सका। सुबह सैर पर उसके मित्र ने पूछ ही लिया, “क्या बात है वेद प्रकाश, आज तुम्हारा मूड ठीक नहीं लग रहा। जरूर घर पर किसी ने कुछ कहा होगा।” “क्या बताऊँ भई! जब अपने जन्मे ही बेगाने हो जाएँ तो दूसरा कौन परांठे देगा। तुझे पता ही है कि रिटायरमेंट के कुछ समय बाद ही तुम्हारी भाभी तो भगवान को प्यारी हो गई थी…बस उसके बाद तो मेरा जीवन नर्क ही बन गया…।” “न… बात क्या हो गई?” मित्र ने पूरी बात जानने की उत्सुकता से पूछा। “बात क्या होनी थी… बस शाम को दोनों मियाँ-बीबी सिनेमा जाना चाहते थे…इसलिए जल्दी ही रोटियाँ बना कर रख दीं…बहू ने मुझे कहा– ‘पापा जी, रोटी खा लो’…।” “फिर?” “मैने कहा–‘बेटा, मुझे अभी भूख नहीं, बाद में आने पर दे देना।’…बस मेरे इतना कहने की देर थी कि बहू का गुस्सा सातवें आसमान पर चढ़ गया–‘न, हमें और कोई काम नहीं…रात को आकर रोटी दें…हमने सोना भी है…हमारी भी कोई लाइफ है…न आप ठीक से जीते हैं, न दूसरों को जीने देते हैं।’…और भी बहुत कुछ कहा…” बोलते-बोलते उसका गला रुंध गया। “देख भाई वेद प्रकाश! करना तो तुम अपनी मर्जी…मेरी तो यही राय है…तुम्हारे पास पैसे-टके की तो कोई कमी नहीं, पर औरत के बिना इस उम्र में आदमी की ज़िंदगी नरक बन जाती है। मैं तो कहता हूँ कि किसी ज़रूरतमंद पर चादर डाल ले…।” “तुम्हारा दिमाग तो खराब नहीं हो गया?… मैं इस उम्र में ऐसा काम करूँगा तो दुनिया क्या कहेगी?” “दुनिया की ज्यादा परवाह नहीं करते…सबको अपनी ज़िंदगी जीने का अधिकार है…और किसी वृद्ध-आश्रम में जाकर मरने से तो अपने घर में सुखी जीवन व्यतीत करना कहीं अच्छा है।” वेद प्रकाश अपने मित्र की बातों से सहमति-सी प्रकट करता अपने नए घर की तलाश में जुट गया।

साँप

कई दिनों से बरसात रुकने का नाम ही नहीं ले रही थी। लोग पशुओं के चारे के लिए भी परेशान थे। साहसी लोग सिर पर खाली बोरियाँ ओढ़ खेतों में से चारा लेने जा रहे थे। अपने इकलौते बेटे जीत को खेत की ओर जाते देख, प्रीतम कौर के मुख से निकल गया, “पुत्तर! जरा देख कर जाना… इस मौसम में ससुरे साँप-संपोलिए सब बाहर निकल आते हैं…” इस एक वाक्य ने उसके जीवन के पिछले जख़्मों को हरा कर दिया। उसे याद आया कि पति की रस्म-पगड़ी के बाद रिश्तेदारों ने ज़ोर देकर उसके जेठ के बड़े बेटे को उनके पास सहारे के रूप में छोड़ दिया था। एक रात अचानक उसकी नींद खुल गई। उसने देखा कि वह लड़का उसकी सो रही जवान बेटियों के सिरहाने खड़ा कुछ गलत करने की चेष्टा कर रहा था। “जा निकल जा मेरे घर से…ज़रूरत नहीं है मुझे तेरे सहारे की…मैं तो अकेली ही भली…भगवान सहारे अपनी मेहनत मज़दूरी से बच्चों को पाल लूँगी…जा तू दफा हो जा…” अगली सुबह रोते हुए उसने जेठ के लड़के को घर से बाहर कर दिया था। ‘जानवर तो छेड़ने पर ही कुछ कहते हैं, उसका तो पता होता है कि भई नुकसान पहुँचा सकता है, पर आस्तीन के साँप का क्या पता कि किस वक्त डस ले…” अतीत की बातों को याद करते हुए प्रीतम कौर का मन भर आया।

ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਦਾਰਾ ਮਿੰਨੀ ਦਾ ਯੋਗਦਾਨ

ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ| ਸਾਹਿਤ ਦੇ ਅਨੇਕਾਂ ਰੂਪ ਹਨ| ਪੁਰਾਤਨ ਸਮੇਂ ਵਿੱਚ ਇਹ ਸਾਡੇ ਕੋਲ ਸਾਖੀਆਂ, ਲੋਕ ਕਥਾਵਾਂ, ਦੰਤ ਕਥਾਵਾਂ, ਦਾਦੀ ਮਾਂ ਦੀਆਂ ਕਹਾਣੀਆਂ ਬਾਤਾਂ, ਕਿੱਸਿਆਂ, ਵੀਰ ਸਾਹਿਤ, ਪੋੜੀਆਂ ਆਦਿ ਰਾਹੀਂ ਪੁੱਜਦਾ ਰਿਹਾ ਹੈ| ਅਜੋਕੇ ਸਮੇਂ ਵਿੱਚ ਜੇਕਰ ਅਸੀਂ ਸਾਹਿਤ ਦਾ ਮੁਲਾਂਕਣ ਕਰਦੇ ਹਾਂ ਤਾਂ ਇੰਨ੍ਹਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ| ਆਧੁਨਿਕ ਸਮੇਂ ਵਿੱਚ ਸਾਹਿਤ ਦੇ ਨਾਵਲ, ਕਹਾਣੀ, ਕਵਿਤਾ, ਗਜ਼ਲ, ਨਿੱਕੀ ਕਹਾਣੀ ਆਦਿ ਰੂਪ ਬੜੇ ਹਰਮਨ ਪਿਆਰੇ ਹੋਏ ਹਨ ਕਿਉਂਕਿ ਪੁਰਾਤਨ ਸਮੇਂ ਦਾ ਬਹੁਤ ਸਾਰਾ ਸਾਹਿਤ ਆਦਰਸ਼ਵਾਦੀ ਜਾਂ ਕਲਪਿਤ ਸੀ ਜਦੋਂ ਕਿ ਆਧੁਨਿਕ ਸਾਹਿਤ ਦਾ ਕੇਂਦਰ ਬਿੰਦੂ ਯਥਾਰਥਵਾਦੀ ਸੋਚ ਬਣੀ| ਸਮੇਂ ਸਮੇਂ ਅਨੁਸਾਰ ਸਾਹਿਤ ਦੇ ਰੂਪ ਉਸ ਨੂੰ ਲਿਖਣ ਦਾ, ਕਹਿਣ ਦਾ ਤੇ ਪੜਨ ਦਾ ਢੰਗ ਬਦਲਦਾ ਰਹਿੰਦਾ ਹੈ| ਪੰਜਾਬੀ ਮਿੰਨੀ ਕਹਾਣੀ ਵੀ ਸਾਹਿਤ ਦੀ ਇੱਕ ਨਵੀਂ ਸਿਨਫ ਹੈ| ਭਾਵੇਂ ਕੁਝ ਵਿਦਵਾਨ ਪੰਜਾਬੀ ਮਿੰਨੀ ਕਹਾਣੀ ਦੇ ਬੀਜ ਪੁਰਾਤਨ ਜਨਮ ਸਾਖੀਆਂ ਤੇ ਭਾਈ ਮਨੀ ਸਿੰਘ ਦੀ ਅਠਾਰਵੀਂ ਸਦੀ ਦੇ ਪਹਿਲੇ ਮੱਧ ਵਿੱਚ ਲਗਭਗ 1710 ਤੋਂ 1735 ਤੱਕ ਲਿਖੀ ਗਈ 'ਗਿਆਨ ਰਤਨਾਵਲੀ' ਅਤੇ 'ਭਗਤ ਰਤਨਾਵਲੀ' ਪੁਸਤਕ ਵਿਚਲੀਆਂ ਸਾਹਿਤਕ ਲਿਖਤਾਂ ਨਾਲ ਜੋੜਦੇ ਹਨ | ਕਈ ਵਿਦਵਾਨ ਜਸਵੰਤ ਸਿੰਘ ਕੰਵਲ ਦੀ ਪੁਸਤਕ 'ਜੀਵਨ ਕਣੀਆਂ' (1944) ਅਤੇ ਸ਼੍ਰੀ ਬਿਸ਼ਨ ਸਿੰਘ ਉਪਾਸ਼ਕ ਦੀ ਪੁਸਤਕ 'ਚੋਭਾ' (1956) ਤੋਂ ਇਲਾਵਾ ਪ੍ਰੀਤਲੜੀ ਵਿੱਚ ਉਸ ਸਮੇ ਛਪਦੇ ਛੋਟੇ ਛੋਟੇ ਸੰਸਮਰਣਾਂ 'ਚੋ ਇਸ ਨੂੰ ਤਲਾਸ਼ਦੇ ਹਨ ਪਰ ਪੰਜਾਬੀ ਸਾਹਿਤ ਜਗਤ ਵਿੱਚ 1970 ਤੋ ਬਾਅਦ ਮਿੰਨੀ (MINNI) ਸ਼ਬਦ ਦਾ ਪ੍ਰਯੋਗ ਹੁੰਦਾ ਹੈ | ਮਰਹੂਮ ਕਹਾਣੀਕਾਰ ਗੁਰਮੇਲ ਮਡਾਹੜ ਪੰਜਾਬੀ ਮਿੰਨੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਵਾਰੇ ਕਹਿੰਦੇ ਹਨ ਕਿ 'ਪੰਜਾਬੀ ਮਿੰਨੀ ਕਹਾਣੀ ਦਾ ਚੇਹਰਾ ਪ੍ਰੋ. ਤੇਜਵੰਤ ਮਾਨ ਦੀ 1969 ਵਿੱਚ ਆਰਸੀ ਵਿੱਚ ਛਪੀ ਕਹਾਣੀ 'ਲਾਸ਼' ਨਾਲ ਉਜਾਗਰ ਹੋਇਆ|' ਇਸੇ ਤਰਾਂ ਕੁੱਝ ਵਿਦਵਾਨ ਭੁਪਿੰਦਰ ਸਿੰਘ ਪੀ.ਸੀ.ਐੱਸ ਦੇ 1979 ਵਿੱਚ ਛਪੇ ਸੰਗ੍ਰਹਿ 'ਸੋ ਪੱਤ ਮਛਲੀ' ਦੇ ਤੋ ਪੰਜਾਬੀ ਮਿੰਨੀ ਕਹਾਣੀ ਦਾ ਆਰੰਭ ਮੰਨਦੇ ਹਨ , ਪ੍ਰੰਤੂ 1972 ਵਿੱਚ ਪੰਜਾਬੀ ਮਿੰਨੀ ਕਹਾਣੀ ਦੇ ਨਾਂ ਹੇਠ ਸਤਵੰਤ ਕੈਥ ਦਾ ਮਿੰਨੀ ਕਹਾਣੀ ਸੰਗ੍ਰਹਿ 'ਬਰਫੀ ਦਾ ਟੁਕੜਾ' ਪ੍ਰਕਾਸ਼ਿਤ ਹੋਇਆ ਜਿਸ ਨੂੰ ਪੰਜਾਬੀ ਮਿੰਨੀ ਕਹਾਣੀ ਦੀ ਪਲੇਠੀ ਪੁਸਤਕ ਮੰਨਿਆ ਜਾਂਦਾ ਹੈ| ਇਸ ਤਰਾਂ ਅਸੀ ਕਹਿ ਸਕਦੇ ਹਾਂ ਕਿ ਪੰਜਾਬੀ ਮਿੰਨੀ ਕਹਾਣੀ ਦਾ ਨਾਮਕਰਣ 20ਵੀ ਸਦੀ ਦੇ ਅੱਠਵੇ ਦਹਾਕੇ ਵਿੱਚ ਹੋਇਆ| ਇਸ ਸਮੇ ਵਿੱਚ ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਲਈ ਯੋਜਨਾਵਾਂ ਬਣਾਈਆ ਜਾਣ ਲੱਗੀਆ| ਇੱਕ ਪਾਸੇ ਕੁੱਝ ਵਿਦਵਾਨ ਲੋਕ ਇਸ ਨੂੰ ਚੁਟਕਲਾ, ਕੱਚ ਘਰੜ, ਲਤੀਫਾ ਆਦਿ ਵਰਗੇ ਵਿਸ਼ੇਸਣਾਂ ਨਾਲ ਨਿਵਾਜ਼ ਰਹੇ ਸੀ ਦੂਸਰੇ ਪਾਸੇ ਇਸ ਨੂੰ ਸ਼ਿੱਦਤ ਨਾਲ ਚਾਹੁਣ ਵਾਲੇ ਸੁਹਿਰਦ ਲੇਖਕ ਇਸ ਦੇ ਵਿਕਾਸ ਦੇ ਲਈ ਕੋਸ਼ਿਸਾਂ ਕਰਨ ਲੱਗੇ| ਮਾਰਚ 1982 ਵਿੱਚ ਡਾ.ਅਮਰ ਕੋਮਲ ਦੁਆਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜ ਪਤ੍ਰਿਕਾ ਦੇ ਗਲਪ ਵਿਸ਼ੇਸ ਅੰਕ -19 ਵਿੱਚ 'ਪੰਜਾਬੀ ਕਹਾਣੀ ਦਾ ਨਵਾਂ ਰੂਪ : ਮਿੰਨੀ ਕਹਾਣੀ' ਸਿਰਲੇਖ ਅਧੀਨ ਲੇਖ ਲਿਖ ਕੇ ਸਾਹਿਤ ਜਗਤ ਵਿੱਚ ਮਿੰਨੀ ਕਹਾਣੀ ਦੀ ਹੌਦ ਨੂੰ ਜਤਾਇਆ| ਉੱਥੇ 1988 ਵਿੱਚ ਡਾ. ਮਹਿਤਾਬ-ਉੱਦ-ਦੀਨ ਦੁਆਰਾ ਮਿੰਨੀ ਕਹਾਣੀ ਉੱਤੇ ਆਲੋਚਨਾ ਦੀ ਪਹਿਲੀ ਪੁਸਤਕ 'ਪੰਜਾਬੀ ਮਿੰਨੀ ਕਹਾਣੀ ਪ੍ਰਾਪਤੀਆਂ ਤੇ ਸੰਭਾਵਨਾਵਾਂ' ਪ੍ਰਕਾਸ਼ਿਤ ਕਰਵਾ ਕੇ ਇਸ ਦੀ ਸਥਾਪਾਤੀ ਦੇ ਲਈ ਰਾਹ ਪੱਧਰਾ ਕਰ ਦਿੱਤਾ| ਇਸੇ ਹੀ ਸਾਲ ਰੋਸ਼ਨ ਫੂਲਵੀ ਦੀ ਪਹਿਲ ਨਾਲ ਮਿੰਨੀ ਕਹਾਣੀਕਾਰਾਂ ਦੀ ਇੱਕ ਬੈਠਕ ਉਸ ਦੇ ਘਰ ਵਿਖੇ ਰਾਮਪੁਰਾ ਫੂਲ (ਬਠਿੰਡਾ) ਵਿਖੇ ਹੋਈ, ਜਿਸ ਵਿੱਚ ਨਾਮਵਰ ਮਿੰਨੀ ਕਹਾਣੀਕਾਰਾਂ ਡਾ.ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅੱਗਰਵਾਲ,ਸ਼ੁਭਾਸ ਨੀਰਵ, ਡਾ.ਅਸ਼ੋਕ ਭਾਟੀਆਂ, ਡਾ. ਮਹਿਤਾਬ-ਉੱਦ-ਦੀਨ ,ਧਰਮਪਾਲ ਸਾਹਿਲ,ਹਰਭਗਵਾਨ ਸ਼ਰਮਾ,ਰੋਸ਼ਨ ਫੂਲਵੀ, ਨਿੰਰਜਣ ਬੋਹਾ ਆਦਿ ਨੇ ਭਾਗ ਲਿਆ ਤੇ ਮਿੰਨੀ ਕਹਾਣੀ ਦੇ ਵਿਕਾਸ ਲਈ ਯੋਜਨਾਵਾਂ ਉਲੀਕਿਆਂ| ਇਸੇ ਹੀ ਸਾਲ 1988 ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਤੇ ਸ਼ਿਆਮ ਸੁੰਦਰ ਅੱਗਰਵਾਲ ਦੁਆਰਾ ਨਿਰੋਲ ਮਿੰਨੀ ਕਹਾਣੀ ਦੀ ਤ੍ਰੈ-ਮਾਸਿਕ ਪੱਤ੍ਰਿਕਾ 'ਮਿੰਨੀ' ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਗਈ ਜੋ ਅੱਜ ਤੱਕ ਨਿਰਵਿਘਨ ਜਾਰੀ ਹੈ| ਇਸ ਪੱਤ੍ਰਿਕਾ ਦੇ ਨਾਲ ਪੰਜਾਬੀ ਮਿੰਨੀ ਕਹਾਣੀਕਾਰਾਂ ਨੂੰ ਆਪਣੀ ਗੱਲ ਕਹਿਣ ਦਾ ਇੱਕ ਮੰਚ ਮਿਲ ਗਿਆ | ਜਦੋ ਕੋਈ ਨਵੀ ਚੀਜ਼ ਆਉਦੀ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੀ ਹੁੰਦਾ ਹੈ |ਇਸੇ ਤਰਾਂ ਜਦੋ ਮਿੰਨੀ ਕਹਾਣੀ ਨੇ ਸਾਹਿਤ ਜਗਤ ਵਿੱਚ ਪ੍ਰਵੇਸ਼ ਪਾਇਆ ਤਾਂ ਬਹੁਤਿਆਂ ਨੇ ਇਸ ਨੂੰ ਚੁਟਕਲਾ, ਕੱਚ ਘਰੜ, ਲਤੀਫਾ ਤੇ ਫਿਲਰ ਕਹਿ ਕੇ ਭੰਡਿਆ ਪ੍ਰੰਤੂ ਅੱਜ ਜਦੋਂ ਅਸੀਂ ਲਗਭਗ 40 ਸਾਲਾਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਮਿੰਨੀ ਕਹਾਣੀ ਇੱਕ ਖਾਸ ਮੁਕਾਮ ਤੇ ਪਹੁੰਚ ਚੁੱਕੀ ਹੈ| ਸੰਸਾਰ ਦੀ ਕਿਸੇ ਵੀ ਭਾਸ਼ਾ ਵਿੱਚ ਲਿਖੀ ਜਾ ਰਹੀ ਮਿੰਨੀ ਕਹਾਣੀ ਦੇ ਹਾਣ ਦੀ ਹੋ ਗਈ ਹੈ | ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਤੇ ਇਸ ਨੂੰ ਸਥਾਪਿਤ ਕਰਨ ਹਿੱਤ ਵੱਖ -ਵੱਖ ਵਿਦਵਾਨ ਲੇਖਕਾਂ, ਲੇਖਕ ਮੰਚਾਂ, ਸਾਹਿਤ ਸਭਾਵਾਂ ਤੇ ਹੋਰ ਅਦਾਰਿਆਂ ਦਾ ਸ਼ਲਾਘਾਯੋਗ ਯੋਗਦਾਨ ਹੈ| ਪੰਜਾਬੀ ਮਿੰਨੀ ਕਹਾਣੀ ਦੇ ਵਿਕਾਸ ਵਿੱਚ ਅਦਾਰਾ ਮਿੰਨੀ ਅੰਮ੍ਰਿਤਸਰ, ਕੇਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪਟਿਆਲਾ, ਅਦਾਰਾ ਅਣੂ, ਅਦਾਰਾ ਵਿਧਾ ਆਦਿ ਦਾ ਭਰਵਾਂ ਯੋਗਦਾਨ ਹੈ| ਅਦਾਰਾ 'ਮਿੰਨੀ' ਅੰਮ੍ਰਿਤਸਰ ਵੱਲੋ ਡਾ.ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅੱਗਰਵਾਲ ਤੇ ਬਿਕਰਮਜੀਤ ਨੂਰ ਦੀ ਸੰਪਾਦਨਾ ਹੇਠ ਜਾਰੀ ਹੁੰਦਾ ਤ੍ਰੈ-ਮਾਸਿਕ 'ਮਿੰਨੀ' ਹਿੰਦੀ ਸਮੇਤ ਭਾਰਤ ਦੀ ਕਿਸੇ ਵੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਮਿੰਨੀ ਲਘੂ ਕਥਾ ਸਾਹਿਤ ਦੀ ਇੱਕ ਮਾਤਰ ਪੱਤ੍ਰਿਕਾ ਹੈ, ਜੋ ਨਿਰੰਤਰ ਪ੍ਰਕਾਸ਼ਨ ਦੇ 24ਵੇ ਵਰ੍ਹੇ ਵਿੱਚ ਵੀ ਸਫਲਤਾ ਪੂਰਵਕ ਪ੍ਰਕਾਸ਼ਿਤ ਹੋ ਰਿਹਾ ਹੈ| ਇਸ ਦਾ ਪਲੇਠਾ ਅੰਕ ਜਿਸ ਨੂੰ ਪਾਇਲਟ ਅੰਕ (ਸਰਵੇਖਣ ਅੰਕ) ਦਾ ਨਾਂ ਦਿੱਤਾ ਗਿਆ ਸੀ, ਡਾ. ਦੀਪਤੀ ਅਤੇ ਅੱਗਰਵਾਲ ਦੀ ਸੰਪਾਦਨਾ ਹੇਠ 9 ਅਕਤੂਬਰ 1988 ਨੂੰ ਮਿੰਨੀ ਕਹਾਣੀ ਸਮਾਗਮ, ਰਾਮਪੁਰਾ ਫੂਲ ਵਿਖੇ ਜਾਰੀ ਕੀਤਾ ਗਿਆ| ਇਸ ਪੱਤ੍ਰਿਕਾ ਦਾ ਮੁੱਖ ਉਦੇਸ਼ ਮਿੰਨੀ ਕਹਾਣੀ ਵਿਧਾ ਲਈ ਇੱਕ ਮੰਚ ਤਿਆਰ ਕਰਨਾ, ਵਿਧਾ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਤੇ ਇਸ ਦੇ ਵਿਕਾਸ ਲਈ ਉਪਰਾਲੇ ਕਰਨਾ ਮਿੱਥਿਆ ਗਿਆ| ਪੱਤ੍ਰਿਕਾ ਦੇ ਅੰਕ 25 (ਅਕਤੂਬਰ 1994) ਤੋ ਬਿਕਰਮਜੀਤ ਨੂਰ ਇਸ ਦੇ ਸੰਪਾਦਕੀ ਮੰਡਲ ਵਿੱਚ ਜੁੜੇ| ਹੁਣ ਇਸ ਦੇ ਸਹਿਯੋਗੀਆਂ ਦੀ ਚੋਖੀ ਗਿਣਤੀ ਹੈ| ਇਸ ਪੱਤ੍ਰਿਕਾ ਦਾ ਪਹਿਲਾ ਵਿਸੇਸ਼ਾਂਕ (ਅੰਕ-17) ਪੰਜਾਬ ਸਮੱਸਿਆ ਸੰਬੰਧੀ ਅਕਤੂਬਰ 1992 ਵਿੱਚ ਪ੍ਰਕਾਸ਼ਿਤ ਹੋਇਆ| ਇਸ ਦੇ ਹੁਣ ਤੱਕ ਕੁੱਲ 94 ਅੰਕਾਂ ਵਿੱਚੋ 26 ਅੰਕ ਵਿਸੇਸ਼ਾਂਕਾ ਵਜੋ ਪ੍ਰਕਾਸ਼ਿਤ ਹੋ ਚੁੱਕੇ ਹਨ ਇਸ ਪਰਚੇ ਦੇ ਵਿਸੇਸ਼ਾਂਕਾ ਨੂੰ ਮਿੰਨੀ ਕਹਾਣੀ ਪ੍ਰਤੀ ਵੱਖ- ਵੱਖ ਦ੍ਰਿਸ਼ਟੀਕੋਣਾਂ ਤੋ ਸੋਚ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ| ਇਸ ਦਾ ਅੰਕ ਸਿਲਵਰ ਜੁਬਲੀ ਅੰਕ ਨੰਬਰ 75 ਇੱਕ ਵੱਡ ਅਕਾਰੀ ਅੰਕ ਵਜਂੋ ਪ੍ਰਕਾਸ਼ਿਤ ਹੋਇਆ, ਇਸ ਵਿੱਚ ਦੇਸ਼ - ਪ੍ਰਦੇਸ਼ ਦੀਆਂ ਮਿੰਨੀ ਕਹਾਣੀਆ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਅਦਾਰੇ ਦੀ ਸੋਚ ਕੇਵਲ ਮਿੰਨੀ ਪੱਤ੍ਰਿਕਾ ਪ੍ਰਕਾਸ਼ਿਤ ਕਰਨ ਹਿੱਤ ਤੱਕ ਹੀ ਸੀਮਿਤ ਨਹੀ ਬਲਕਿ ਮਿੰਨੀ ਕਹਾਣੀ ਦੇ ਸਮੁੱਚੇ ਵਿਕਾਸ ਤੱਕ ਹੈ| ਇੰਨ੍ਹਾਂ ਵੱਲੋ ਜਿੱਥੇ ਵੱਖ -ਵੱਖ ਭਾਸ਼ਾਵਾਂ ਦੀਆਂ ਚੌਣਵੀਆਂ ਮਿੰਨੀ ਕਹਾਣੀਆਂ ਦਾ ਅਨੁਵਾਦ ਪੰਜਾਬੀ ਪਾਠਕਾਂ ਤੇ ਲੇਖਕਾਂ ਤੱਕ ਪੁੱਜਦਾ ਕੀਤਾ ਜਾਦਾ ਹੈ, ਉੱਥੇ ਹੀ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅੁਨਵਾਦ ਕਰਕੇ ਦੇਸ਼ ਦੇ ਦੂਜੇ ਖਿੱਤਿਆਂ ਤੱਕ ਪਹੁੰਚਾਇਆਂ ਜਾਦਾ ਹੈ | ਇਸ ਅਦਾਰੇ ਵੱਲੋ ਮਿੰਨੀ ਕਹਾਣੀ ਦੇ ਵਿਕਾਸ ਤੇ ਫੈਲਾਅ ਹਿੱਤ ਹੋਰ ਵੀ ਕਈ ਕਾਰਜ ਕੀਤੇ ਜਾ ਰਹੇ ਹਨ| ਹਰ ਤਿੰਨ ਮਹੀਨੇ ਬਾਅਦ ਵੱਖ ਵੱਖ ਸ਼ਹਿਰਾਂ/ਕਸਬਿਆਂ ਵਿਚ ਸਾਰੀ ਰਾਤ ਹੋਣ ਵਾਲੀ ਮਿੰਨੀ ਕਹਾਣੀ ਗੋਸ਼ਟੀ ਦਾ ਆਯੋਜਨ 'ਜੁੰਗਨੂੰਆਂ ਦੇ ਅੰਗ ਸੰਗ' ਨਾਂ ਹੇਠ ਕੀਤਾ ਜਾ ਜਾਂਦਾ ਹੈ| ਜਿਸ ਵਿੱਚ ਵੱਖ ਵੱਖ ਮਿੰਨੀ ਕਹਾਣੀ ਲੇਖਕ ਤੇ ਆਲੋਚਕ ਪਹੁੰਚਦੇ ਹਨ ਇਸ ਗੋਸ਼ਟੀ ਵਿੱਚ ਹਰ ਇੱਕ ਲੇਖਕ ਆਪਣੀ ਰਚਨਾ ਬੋਲਦਾ ਹੈ ਤੇ ਉਥੋਂ ਤੋਂ ਉਸ ਉੱਪਰ ਉਸਾਰੂ ਬਹਿਸ ਹੁੰਦੀ ਹੈ| ਇਹ ਗੋਸ਼ਟੀ ਸਿਖਾਂਦਰੂ ਲੇਖਕਾਂ ਦੇ ਲਈ ਇੱਕ ਵਰਕਸ਼ਾਪ ਤੋਂ ਵੀ ਵੱਧ ਸਹਾਈ ਹੁੰਦੀ ਹੈ| ਇਸ ਦੇ ਜ਼ਰੀਏ ਲੇਖਕ ਨੂੰ ਆਪਣੀ ਰਚਨਾਵਾਂ ਦੀਆਂ ਕਮਜੋਰੀਆਂ ਦਾ ਜਿੱਥੇ ਭਲੀਭਾਂਤ ਪਤਾ ਲਗਦਾ ਹੈ ਉੱਥੇ ਉਸ ਨੂੰ ਆਪਣੀਆਂ ਕਲਾਤਾਮਕ ਜੁਗਤਾਂ ਤੇ ਮਿੰਨੀ ਕਹਾਣੀ ਦੇ ਰੂਪ ਵਿਧਾਨ ਸੰਬੰਧੀ ਜਾਣਕਾਰੀ ਹਾਸਿਲ ਕਰਕੇ ਉਸ ਨੂੰ ਨਿਖਾਰਨ ਦਾ ਬਾਖੂਬੀ ਅਵਸਰ ਵੀ ਮਿਲਦਾ ਹੈ| ਹਰ ਸਾਲ ਦੇਸ਼ ਦੇ ਕਿਸੇ ਹਿੱਸੇ ਵਿੱਚ ਇੱਕ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਕਰਵਾ ਕੇ ਵੱਖ ਵੱਖ ਪ੍ਰਦੇਸ਼ਾ ਦੇ ਮਿੰਨੀ ਕਹਾਣੀਕਾਰਾਂ ਨਾਲ ਸੰਵਾਦ ਰਚਾਇਆ ਜਾਂਦਾ ਹੈ| ਅਦਾਰੇ ਵੱਲੋਂ ਪਹਿਲਾ ਅੰਤਰਾਰਾਜੀ ਮਿੰਨੀ ਕਹਾਣੀ ਸਮਾਗਮ 1992 ਵਿੱਚ ਅੰਮ੍ਰਿਤਸਰ ਵਿੱਚ ਕਰਵਾਇਆ ਗਿਆ| ਹੁਣ ਤੱਕ ਅੰਤਰਰਾਜੀ ਸਮਾਗਮ ਦੇਸ਼ ਦੇ ਵੱਖ ਵੱਖ ਹਿੱਸਿਆਂ ਡਲਹੌਜੀ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼), ਸਿਰਸਾ, ਕਰਨਾਲ, ਕੋਟਕਪੂਰਾ, ਇੰਦੌਰ (ਮੱਧ ਪ੍ਰਦੇਸ਼), ਬਰੇਟਾ, ਪਟਿਆਲਾ, ਰਤੀਆ ਆਦਿ ਸਥਾਨਾਂ ਤੇ ਕਰਵਾਏ ਜਾ ਚੁੱਕੇ ਹਨ| ਅਦਾਰਾ ਮਿੰਨੀ ਵੱਲੋਂ ਅਜੋਕੇ ਕੰਪਿਊਟਰੀ ਯੁੱਗ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਜਾਬੀ ਮਿੰਨੀ ਕਹਾਣੀ ਸੰਬੰਧੀ ਕਈ ਬਲਾਗ ਵੀ ਸ਼ੁਰੂ ਕੀਤੇ ਗਏ ਹਨ| ਜਿਸ ਦੇ ਮਾਧਿਅਮ ਨਾਲ ਦੂਰ ਦਰਾਡੇ ਬੈਠੇ ਪਾਠਕ ਵੀ ਅਜੋਕੇ ਸਮੇਂ ਵਿੱਚ ਲਿਖੀ ਜਾ ਰਹੀ ਮਿੰਨੀ ਕਹਾਣੀ ਤੋਂ ਜਾਣੂ ਹੁੰਦੇ ਹਨ| ਇਸ ਤੋਂ ਇਲਾਵਾ ਹਰ ਸਾਲ ਮਿੰਨੀ ਕਹਾਣੀ ਮੁਕਾਬਲਾ ਕਰਵਾਉਣਾ ਤੇ ਮਿੰਨੀ ਕਹਾਣੀਕਾਰਾਂ ਦਾ ਸਨਮਾਨ ਵੀ ਸਮੇਂ ਸਮੇਂ ਇਨ੍ਹਾਂ ਵੱਲੋਂ ਕਰਕੇ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ| ਜੁੰਗਨੂੰਆਂ ਦੇ ਅੰਗ ਸੰਗ ਹੋਣ ਵਾਲੀ ਗੋਸ਼ਟੀ ਨੂੰ ਵਰਤਮਾਨ ਸਮੇਂ ਵਿੱਚ ਰਾਤ ਦੀ ਬਜਾਏ ਹੁਣ ਦਿਨ ਸਮੇਂ ਹੀ ਕੀਤਾ ਜਾ ਰਿਹਾ ਹੈ| ਅਦਾਰਾ ਮਿੰਨੀ ਵੱਲੋਂ ਪੰਜਾਬੀ ਮਿੰਨੀ ਕਹਾਣੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ਅਤੇ ਉੱਚ ਅਦਾਰਿਆਂ ਵਿੱਚ ਇਸਤੇ ਖੋਜ ਕਾਰਜ ਕਰਵਾਉਣ ਲਈ ਵੀ ਯਤਨ ਕੀਤਾ ਜਾ ਰਹੇ ਹਨ| ਇਸ ਤੋਂ ਇਲਾਵਾ ਹੋਰ ਮਿੰਨੀ ਕਹਾਣੀ ਦੇ ਚਾਹੁਣ ਵਾਲੇ ਵੀ ਇਸ ਦੇ ਲਈ ਯਤਨ ਕਰ ਰਹੇ ਹਨ| ਹਰਿਆਣਾ ਦੇ ਸ੍ਰੀ ਨਾਇਬ ਸਿੰਘ ਮੰਡੇਰ ਵੱਲੋਂ ਕੁਰੂਕਸ਼ਤਰ ਯੂਨੀਵਰਸਿਟੀ ਤੋਂ ਪਹਿਲਾਂ ਐਮ. ਫਿਲ ਤੇ ਫਿਰ ਪੀ. ਐਚ. ਡੀ. ਦਾ ਖੋਜ ਕਾਰਨ ਮਿੰਨੀ ਕਹਾਣੀ ਤੇ ਪੂਰਾ ਕਰ ਲਿਆ ਹੈ| ਪਟਿਆਲਾ ਦੇ ਹਰਪ੍ਰੀਤ ਸਿੰਘ ਰਾਣਾ ਵੱਲੋਂ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੌਲਾਣਾਂ (ਅੰਬਾਲਾ) ਤੋਂ ਐਮ. ਫਿਲ ਦਾ ਖੋਜ ਕਾਰਜ ਕਰਕੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ. ਐਚ. ਡੀ ਦਾ ਖੋਜ ਕਾਰਜ ਕੀਤਾ ਜਾ ਰਿਹਾ ਹੈ|ਰਮਨਦੀਪ ਕੌਰ ਵੱਲੋਂ ਵੀ ਕਰਮਵੀਰ ਸਿੰਘ ਦੀਆਂ ਮਿੰਨੀ ਕਹਾਣੀਆਂ ਤੇ ਖੋਜ ਕਾਰਜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਜੀਤ ਸਿੰਘ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀਤੇ ਦਵਿੰਦਰ ਸਿੰਘ ਪਨੇਸਰ ਵੱਲੋਂ ਦਿੱਲੀ ਯੂਨੀਵਰਸਿਟੀ ਤੋਂ ਐਮ.ਫਿਲ. ਦਾ ਖੋਜ ਕਾਰਜ ਕੀਤਾ ਗਿਆ ਹੈ| ਇਨ੍ਹਾਂ ਸਤਰਾਂ ਦੇ ਲੇਖਕ ਵੱਲੋਂ ਪੰਜਾਬੀ ਅਤੇ ਹਿੰਦੀ ਲਘੂਕਥਾ ਦਾ ਤੁਲਨਾਤਮਕ ਅਧਿਐਨ ਵਿਸ਼ੇ ਤੇ ਖੋਜ ਕਾਰਜ ਹਿੰਦੀ ਵਿੱਚ ਕੀਤਾ ਗਿਆ ਹੈ| ਪੰਜਾਬੀ ਮਿੰਨੀ ਕਹਾਣੀ ਨੂੰ ਹੁਣ ਫਿਲਰ ਦੇ ਤੌਰ ਤੇ ਨਹੀਂ ਛਾਪਿਆ ਜਾ ਰਿਹਾ ਬਲਕਿ ਹੁਣ ਤਾਂ ਪ੍ਰਮੁੱਖ ਅਖਵਾਰਾਂ/ਮੈਗਜੀਨਾਂ ਵਿੱਚ ਇਸ ਲਈ ਵਿਸ਼ੇਸ਼ ਥਾਂ ਰਾਖਵੀਂ ਹੈ| ਮਿੰਨੀ, ਅਣੂ ,ਸਤਿਸਾਗਰ, ਹਰਫ, ਖੁਸ਼ਬੂ, ਗੁੰਚਾ ਆਦਿ ਪਰਚਿਆਂ ਨੇ ਮਿੰਨੀ ਕਹਾਣੀ ਨੂੰ ਪ੍ਰਮੁੱਖਤਾ ਨਾਲ ਛਾਪਿਆ| ਤ੍ਰਿਪਤ ਭੱਟ, ਸਤਵੰਤ ਕੈਂਥ ਤੇ ਹਰਪ੍ਰੀਤ ਸਿੰਘ ਰਾਣਾ ਦੀ ਸੰਪਾਦਨਾ ਹੇਠ ਵੀ ਨਿਰੋਲ ਪੰਜਾਬੀ ਮਿੰਨੀ ਕਹਾਣੀ ਨੂੰ ਸਮਰਪਿਤ ਪਰਚਾ ਮਿੰਨੀ ਕਹਾਣੀ ਪਟਿਆਲਾ ਤੋਂ ਕੱਢਿਆ ਗਿਆ ਜੋ ਕਿ ਸਤਵੰਤ ਕੈਂਥ ਦੀ ਮੌਤ ਹੋਣ ਤੋਂ ਬਾਅਦ ਲੰਮਾ ਸਮਾਂ ਜਾਰੀ ਨਹੀਂ ਰਹਿ ਸਕਿਆ| ਇਸ ਪਰਚੇ ਨੇ ਵੀ ਪੰਜਾਬੀ ਮਿੰਨੀ ਕਹਾਣੀ ਦੇ ਨਕਸ਼ ਉਘੇੜਣ ਵਿੱਚ ਚੌਖਾ ਯੋਗਦਾਨ ਪਾਇਆ| ਨਿਰਸੰਦੇਹ ਇਹ ਗੱਲ ਆਖੀ ਜਾ ਸਕਦੀ ਹੈ ਕਿ ਅਦਾਰਾਂ ਮਿੰਨੀ ਇਸ ਵਿਧਾ ਨੂੰ ਇੱਕ ਲੋਕ ਲਹਿਰ ਦੇ ਰੂਪ ਵਿੱਚ ਸਾਹਮਣੇ ਲਿਆਉਦਾ ਹੈ ਅਤੇ ਉਸ ਨਾਲ ਪਾਠਕਾਂ ਦੇ ਘੇਰੇ ਨੂੰ ਜੋੜਨ ਵਿੱਚ ਸਫਲ ਰਹਿੰਦਾ ਹੈ| ਅਜੋਕੇ ਸਮੇਂ ਵਿੱਚ ਜੇਕਰ ਅਸੀਂ ਪੰਜਾਬੀ ਮਿੰਨੀ ਕਹਾਣੀ ਦੀਆਂ ਪ੍ਰਾਪਤੀਆਂ ਤੇ ਸਤੁੰਸ਼ਟ ਹੁੰਦੇ ਹਾਂ ਤਾਂ ਇਸ ਵਿੱਚ ਅਦਾਰਾ ਮਿੰਨੀ ਦਾ ਵੱਢਮੁੱਲਾ ਯੋਗਦਾਨ ਹੈ| ਮੈਨੂੰ ਆਸ ਹੈ ਕਿ ਇਹ ਅਦਾਰਾ ਇਸੇ ਤਰ੍ਹਾਂ ਭਵਿੱਖ ਵਿੱਖ ਆਪਣਾ ਯੋਗਦਾਨ ਪਾਉਂਦਾ ਰਹੇਗਾ| ਹਵਾਲੇ ਤੇ ਟਿੱਪਣੀਆਂ * ਮਿੰਨੀ ਕਹਾਣੀ ਦਾ ਵਿਕਾਸ ਪੜਾਅ (ਡਾ. ਅਨੂਪ ਸਿੰਘ) * ਮਿੰਨੀ ਕਹਾਣੀ ਸੀਮਾ ਤੇ ਸੰਭਾਵਨਾ (ਡਾ. ਅਨੂਪ ਸਿੰਘ) * ਮਿੰਨੀ ਕਹਾਣੀ ਨਿਕਾਸ ਤੇ ਵਿਕਾਸ (ਕਰਮਵੀਰ ਸਿੰਘ) * ਮਿੰਨੀ ਕਹਾਣੀ ਪਾਠ ਤੇ ਪ੍ਰਸੰਗ (ਸੰਪਾਦਕ ਨਾਇਬ ਸਿੰਘ ਮੰਡੇਰ, ਕੁਲਦੀਪ ਸਿੰਘ ਦੀਪ) * ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ (ਸੰਪਾਦਕ ਦਰਸ਼ਨ ਬਰੇਟਾ, ਜਗਦੀਸ਼ ਰਾਏ ਕੁਲਰੀਆਂ, ਅਸ਼ਵਨੀ ਖੁਡਾਲ) * ਤ੍ਰੈਮਾਸਿਕ ਪੱਤਿਕਾ 'ਮਿੰਨੀ' ਸੰਪਾਦਕ ਡਾ. ਦੀਪਤੀ, ਅਗਰਵਾਲ, ਨੂਰ ਦੇ ਅੰਕ ਨੰ. 55 ਤੋਂ 94 ਤੱਕ * ਤ੍ਰੈਮਾਸਿਕ ਪੱਤ੍ਰਿਕਾ ਮਿੰਨੀ ਕਹਾਣੀ ਸੰਪਾਦਕ (ਤ੍ਰਿਪਤ ਭੱਟੀ, ਸਤਵੰਤ ਕੈਂਥ, ਹਰਪ੍ਰੀਤ ਸਿੰਘ ਰਾਣਾ) ਦੇ ਅੰਕ 1 ਤੋਂ 28 ਤੱਕ * ਪੰਜਾਬੀ ਔਰ ਹਿੰਦੀ ਲਘੂ ਕਥਾ ਕਾ ਤੁਲਾਨਤਮਕ ਅਧਿਐਨ (ਹਿੰਦੀ) ਜਗਦੀਸ਼ ਰਾਏ ਕੁਲਰੀਆਂ * ਪੰਜਾਬੀ ਮਿੰਨੀ ਕਹਾਣੀ ਵਿਸ਼ਾਗਤ ਅਧਿਐਨ (ਹਰਪ੍ਰੀਤ ਸਿੰਘ ਰਾਣਾ)

Monday, May 14, 2012

ਸਬਕ

ਸਵੇਰੇ ਸਕੂਲ ਚੋਂ ਆਏ ਟੈਲੀਫੋਨ ਨੇ ਹੀ ਉਸ ਅੰਦਰ ਖਲਬਲੀ ਮਚਾ ਦਿੱਤੀ ਸੀ| 'ਸਨੀ ਓਏ ਸਨੀ ..... ਕਿੱਥੇ ਐ ਤੂੰ ....| ਉਸ ਨੇ ਘਰ ਅੰਦਰ ਦਾਖਿਲ ਹੁੰਦਿਆਂ ਹੀ ਆਪਣੇ ਐਲ.ਕੇ ਜੀ. ਕਲਾਸ ਵਿੱਚ ਪੜਦੇ ਬੇਟੇ ਨੂੰ ਆਵਾਜ ਮਾਰੀ| 'ਕੀ ਗੱਲ ਕੀ ਹੋਇਆ ..... ਐਨੇ ਗੁੱਸੇ 'ਚ ਕਿਉਂ ਹੋ..| ਸ੍ਰੀਮਤੀ ਨੇ ਪਾਣੀ ਦਾ ਗਲਾਸ ਫੜਾਉਂਦਿਆ ਹੈਰਾਨੀ ਨਾਲ ਪੁੱਛਿਆ| 'ਹੋਣਾ ਕੀ ਐ... ਤੈਨੂੰ ਤਾ ਪਤਾ ਈ ਏ... ਕਿ ਸਾਰਾ ਦਿਨ ਖੇਡਣ ਤੱਕ ਹੀ ਧਿਆਨ ਹੈ, ਸਕੂਲ ਦਾ ਹੋਮਵਰਕ ਕਰਨ ਨੂੰ ਜੀਅ ਨਹੀਂ ਕਰਦਾ.... ਅੱਜ ਸਵੇਰੇ ਇਹਦਾ ਕੁੱਝ ਕੰਮ ਪੈਡਿੰਗ ਸੀ ਮੈਂ ਦਫਤਰੋ ਲੇਟ ਹੋ ਰਿਹਾ ਸੀ .... ਉੱਪਰੋ ਕਹਿੰਦਾ ਕਿ ਮੈਂ ਤਾਂ ਸਕੂਲ ਨੀ ਜਾਣਾ ਮੇਰਾ ਹੋਮ ਵਰਕ ਪੂਰਾ ਨਹੀਂ... ਮੈਂ ਕਾਹਲ - 2 'ਚ ਇਹਦਾ ਹੋਮ ਵਰਕ ਕਰਕੇ ਸਕੂਲ ਵੈਨ ਚੜਾ ਤਾਂ .... ਤੈਨੂੰ ਵੀ ਕਿੰਨੀ ਵਾਰ ਕਿਹਾ ਕਿ ਥੋੜੀ ਬਹੁਤੀ ਜਿੰਮੇਵਾਰੀ ਤੂੰ ਵੀ ਸਮਝਿਆ ਕਰ| .... ਉਸਨੇ ਪਤਨੀ ਨੂੰ ਗੱਲ ਦੱਸਦਿਆਂ ਆਪਣਾ ਗੁੱਸਾ ਉਸ ਤੇ ਵੀ ਕੱਢਿਆ| ਏਨੇ ਨੂੰ ਸਨੀ ਵੀ ਅੰਦਰਲੇ ਕਮਰੇ ਤੋਂ ਉਨ੍ਹਾਂ ਕੋਲ ਆ ਗਿਆ| 'ਹਾਂ ਬੇਟਾ ਕੀ ਹੋਇਆ ਅੱਜ ਸਕੂਲੇ|..... ਸ੍ਰੀਮਤੀ ਨੇ ਪਿਆਰ ਨਾਲ ਪੁੱਛਿਆ| 'ਮੰਮਾ ... ਮੰਮਾ ਅੱਜ ਜਦੋਂ ਮੈਡਮ ਮੇਰਾ ਹੋਮ ਵਰਕ ਚੈੱਕ ਕਰਨ ਲੱਗੇ ਤਾਂ ਉਹ ਕਹਿਣ ਲੱਗੇ.. ਕਿ ਐਨੀ ਸੋਹਣੀ ਹੈਂਡ ਰਾJਟਿੰਗ ...ਵੈਰੀ ਗੁੱਡ, ਤੂੰ ਆਪਣਾ ਕੰਮ ਆਪ ਕੀਤੈ......? ਮੈਂ ਕਿਹਾ 'ਨਹੀਂ ਮੈਮ ਜੀ ... ਮੈਮ ਜੀ ਅੱਜ ਸੁਬਹ ਜਦੋਂ ਮੈਂ ਲੇਟ ਹੋ ਰਿਹਾ ਸੀ ਤਾਂ ਪਾਪਾ ਨੇ ਕੀਤਾ ਸੀ, ਫੇਰ ਮੈਮ ਮੇਰੀ ਨੋਟ ਬੁੱਕ ਲੈ ਕੇ ਪ੍ਰਿੰਸੀਪਲ ਮੈਮ ਦੇ ਕਮਰੇ ਅੰਦਰ ਚਲੇ ਗਏ' -ਸਨੀ ਨੇ ਸਾਰਾ ਕਿੱਸਾ ਖੋਲਿਆ| 'ਬੇਟੇ ਤੁਹਾਨੂੰ ਇੰਝ ਨਹੀਂ ਕਹਿਣਾ ਚਾਹੀਦਾ ਸੀ ......ਪਾਪਾ ਨੇ ਜਾਣ ਬੁੱਝ ਕੇ ਥੋੜਾ ਕੀਤਾ ਸੀ'- ਸ੍ਰੀਮਤੀ ਨੇ ਬੇਟੇ ਨੂੰ ਸਮਝਾਉਂਦਿਆ ਕਿਹਾ| 'ਪਰ ... ਮੰਮਾ ਮੈਂ ਕੇਹੜਾ ਕੁੱਝ ਗਲਤ ਕਿਹਾ .....ਤੁਸੀਂ ਤੇ ਪਾਪਾ ਤਾਂ ਰੋਜ਼ ਹੀ ਕਹਿੰਦੇ ਹੋ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ,ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ'- ਸਨੀ ਨੇ ਬੜੀ ਮਾਸੂਮੀਅਤ ਨਾਲ ਕਿਹਾ| ਬੇਟੇ ਦੀ ਗੱਲ ਸੁਣ ਕੇ ਦੋਨੋ ਪਤੀ ਪਤਨੀ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ|